Friday, 16 March 2018

ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ

ਔਕਲੈਂਡ 30 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦਾ ਜਾਅਲੀ ਨਾਂਅ ਅਤੇ ਫੋਨ ਨੰਬਰ ਵਰਤ ਕੇ ਆਨ ਲਾਈਨ ਜਾਂ ਫੋਨ ਉਤੇ ਧੋਖਾਧੜੀ ਨਾਲ ਪੈਸੇ ਬਟੋਰਨ ਵਾਲੇ ਸਰਗਰਮ ਹਨ। ਹੁਣ ਇਨ੍ਹਾਂ ਸਮਾਟ ਚੋਰਾਂ ਨੇ ਆਪਣੇ ਹੀ ਭਾਰਤੀ ਹਾਈ ਕਮਿਸ਼ਨ ਦਾ  ਜਾਅਲੀ ਨਾਂਅ ਵਰਤ ਕੇ ਆਪਣੇ ਹੀ ਭਾਰਤੀ ਲੋਕਾਂ ਨੂੰ ਲੁੱਟਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਇਸ ਸਬੰਧੀ ਹਾਈ ਕਮਿਸ਼ਨ ਨੇ ਅੱਜ ਮੀਡੀਆ ਰਿਲੀਜ ਜਾਰੀ ਕੀਤੀ ਹੈ। ਇਹ ਲੁਟੇਰੇ ਇਹ ਕਹਿੰਦੇ ਹਨ ਕਿ ਤੁਹਾਡੀ ਰੈਜੀਡੈਂਸੀ ਕੈਂਸਲ ਹੋ ਸਕਦੀ ਹੈ ਜੇਕਰ ਤੁਸੀਂ ਦੱਸੀ ਹੋਈ ਫੀਸ ਜਮ੍ਹਾ ਨਾ ਕਰਵਾਈ। ਇਸ ਤਰ੍ਹਾਂ ਦੇ ਡਰਾਵੇ ਅਤੇ ਧਮਕੀਆਂ ਆਦਿ ਦੇ ਕੇ ਇਹ ਗਰੋਹ ਪੈਸੇ ਕਢਵਾਉਣ ਦੇ ਚੱਕਰ ਵਿਚ ਹੈ। ਹਾਈ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਉਹ ਅਜਿਹੀ ਕੋਈ ਵੀ ਕਾਲ ਕਦੀ ਨਹੀਂ ਕਰਦੇ। ਇਸ ਕਰਕੇ ਲੋਕ ਆਪਣਾ ਆਪ ਧਿਆਨ ਰੱਖਣ ਅਤੇ ਅਜਿਹੇ ਲੁਟੇਰਿਆਂ ਤੋਂ ਸੁਚੇਤ ਰਹਿਣ।

0 Please Share a Your Opinion.: